Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005346772
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 9th (Old Book)

ਪਾਠ - 3
ਐੱਮ. ਐੱਸ. ਐਕਸਲ - II

ਅਭਿਆਸ (Exercise)

ਯਾਦ ਰੱਖਣ ਯੋਗ ਗੱਲਾਂ
  1. ਗਣਿਤਕ ਗਣਨਾਵਾਂ ਲਈ ਐਕਸਲ ਇੱਕ ਮਹੱਤਵਪੂਰਨ ਸਾਫਟਵੇਅਰ ਹੈ।
  2. ਫਾਰਮੂਲੇ ਵਿੱਚ ਭਰੇ ਸੈੱਲ ਐਡਰੈਸ ਨੂੰ ਸੈੱਲ ਰੈਫਰੈਂਸ ਕਿਹਾ ਜਾਂਦਾ ਹੈ।
  3. ਸੈੱਲ ਰੈਫਰੈਂਸ 3 ਪ੍ਰਕਾਰ ਦੇ ਹੁੰਦੇ ਹਨ - ਰਿਲੇਟਿਵ, ਐਬਸੋਲਿਊਟ ਅਤ ਮਿਕਸਡ।
  4. ਫੰਕਸ਼ਨ ਪਹਿਲਾਂ ਤੋਂ ਪ੍ਰਭਾਸ਼ਿਤ ਫਾਰਮੂਲੇ ਹੁੰਦੇ ਹਨ। ਇਹ ਸਾਧਾਰਣ ਤੋਂ ਲੈ ਕੇ ਬਹੁਤ ਹੀ ਗੁੰਝਲਦਾਰ ਕੰਮ ਕਰਵਾਉਣ ਲਈ ਵਰਤੇ ਜਾਂਦੇ ਹਨ।
  5. SUM, MOD, SQRT, ROUND, FACT, POWER, PRODUCT, PI ਆਦਿ ਗਣਿਤਕ ਫੰਕਸ਼ਨ ਹਨ।
  6. MAX, MIN, AVERAGE, COUNT ਆਦਿ ਸਟੈਟੀਕਲ ਫੰਕਸ਼ਨ ਹਨ।
  7. ਡਾਟੇ ਨੂੰ ਚਿੱਤਰਕਾਰੀ (Graphical) ਰੂਪ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਦਰਸ਼ਿਤ ਕਰਨ ਲਈ ਚਾਰਟ ਵਰਤੇ ਜਾਂਦੇ ਹਨ।
  1. ਫਾਰਮੂਲਿਆਂ ਦੀ ਵਰਤੋਂ .............. ਕਰਨ ਲਈ ਕੀਤੀ ਜਾਂਦੀ ਹੈ।
  2. ਉੱਤਰ:- ਗਣਨਾਵਾਂ
  3. ............ ਲਿਖਣ ਤੋਂ ਬਾਅਦ ਬਰੈਕਟਾਂ ਦਾ ਜੋੜਾ ਪਾਇਆ ਜਾਂਦਾ ਹੈ।
  4. ਉੱਤਰ:- ਫੰਕਸ਼ਨ
  5. ਨੰਬਰਾਂ ਦੀ ਲੜੀ ਵਿੱਚੋਂ ਸਭ ਤੋਂ ਵੱਡਾ ਨੰਬਰ ਪਤਾ ਕਰਨ ਲਈ .......... ਫੰਕਸ਼ਨ ਵਰਤਿਆ ਜਾਂਦਾ ਹੈ।
  6. ਉੱਤਰ:- MAX
  7. ............. ਫੰਕਸ਼ਨ ਦੀ ਵਰਤੋਂ ਦਿੱਤੇ ਨੰਬਰ ਦਾ ਵਰਗਮੂਲ ਪਤਾ ਕਰਨ ਲਈ ਕੀਤੀ ਜਾਂਦੀ ਹੈ।
  8. ਉੱਤਰ:- SQRT
  9. ............ ਡਾਟੇ ਨੂੰ ਚਿੱਤਰਕਾਰੀ (Graphical) ਰੂਪ ਵਿੱਚ ਪ੍ਰਦਰਸ਼ਿਤ ਕਰਨ ਦਾ ਪ੍ਰਭਾਵਸ਼ਾਲੀ ਤਰੀਕਾ ਹੈ।
  10. ਉੱਤਰ:- ਚਾਰਟ
2) ਸਹੀ ਅਤੇ ਗਲਤ ਦੱਸੋ:-
  1. ਫਾਰਮੂਲਾ ਹਮੇਸ਼ਾ ਪ੍ਰਸ਼ਨ ਚਿੰਨ੍ਹ (?) ਤੋਂ ਸ਼ੁਰੂ ਹੁੰਦਾ ਹੈ।
  2. ਉੱਤਰ:- ਗਲਤ।
  3. ਰਿਲੇਟਿਵ ਰੈਫਰੈਂਸਿੰਗ ਵਿੱਚ ਕਾਪੀ ਕਿਤਾ ਫਾਰਮੂਲਾ ਬਦਲ ਜਾਂਦਾ ਹੈ।
  4. ਉੱਤਰ:- ਸਹੀ।
  5. MAX ਫੰਕਸ਼ਨ ਦੀ ਵਰਤੋਂ ਲੜੀ ਵਿਚਲੇ ਸਭ ਤੋਂ ਛੋਟੇ ਨੰਬਰ ਨੂੰ ਦਿਖਾਉਣ ਲਈ ਕਿਤੀ ਜਾਂਦੀ ਹੈ।
  6. ਉੱਤਰ:- ਗਲਤ।
  7. ਐਕਸੈੱਲ ਸਿਰਫ ਤਿੰਨ ਪ੍ਰਕਾਰ ਦੇ ਚਾਰਟ ਮੁਹੱਈਆ ਕਰਵਾਉਂਦਾ ਹੈ।
  8. ਉੱਤਰ:- ਗਲਤ।
  9. ਫਾਰਮੂਲਾ ਅਤੇ ਫੰਕਸ਼ਨ ਵਿੱਚ ਕੋਈ ਫਰਕ ਨਹੀਂ ਹੁੰਦਾ।
  10. ਉੱਤਰ:- ਗਲਤ।
3) ਸਹੀ ਮਿਲਾਨ ਕਰੋ:-
Column AColumn B
ਫਾਰਮੂਲਾਰਿਲੇਟਿਵ, ਐਬਸੋਲਿਊਟ, ਮਿਕਸਡ
ਸੈੱਲ ਰੈਫਰੈਂਸਿੰਗਔਸਤ ਪਤਾ ਕਰਨ ਲਈ
ਫੰਕਸ਼ਨਕਾਲਮਜ਼, ਪਾਈ, ਬਾਰ ਆਦਿ
ਐਵਰੇਜ (Average)ਪਹਿਲਾਂ ਤੋਂ ਪਰਿਭਾਸ਼ਿਤ ਫਾਰਮੂਲੇ
ਚਾਰਟ ਦੀਆਂ ਕਿਸਮਾਂਸੰਕੇਤਾਂ (Expression) ਦਾ ਸਮੂਹ
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column AColumn B
ਫਾਰਮੂਲਾਸੰਕੇਤਾਂ (Expression) ਦਾ ਸਮੂਹ
ਸੈੱਲ ਰੈਫਰੈਂਸਿੰਗਰਿਲੇਟਿਵ, ਐਬਸੋਲਿਊਟ, ਮਿਕਸਡ
ਫੰਕਸ਼ਨਪਹਿਲਾਂ ਤੋਂ ਪਰਿਭਾਸ਼ਿਤ ਫਾਰਮੂਲੇ
ਐਵਰੇਜ (Average)ਔਸਤ ਪਤਾ ਕਰਨ ਲਈ
ਚਾਰਟ ਦੀਆਂ ਕਿਸਮਾਂਕਾਲਮਜ਼, ਪਾਈ, ਬਾਰ ਆਦਿ
4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. ਫਾਰਮੂਲੇ ਕੀ ਹੁੰਦੇ ਹਨ?
  2. ਉੱਤਰ:- ਫਾਰਮੂਲੇ ਵੱਖ-ਵੱਖ ਸੰਕੇਤਾਂ ਦਾ ਸਮੂਹ ਹੂੰਦੇ ਹਨ। ਇਹਨਾਂ ਦੀ ਮਦਦ ਨਾਲ ਗਣਨਾਵਾਂ ਕਰਵਾਈਆਂ ਜਾਂਦੀ ਹਨ ਅਤੇ ਨਤੀਜੇ ਨੂੰ ਸਿਲੈਕਟ ਕੀਤੇ ਹੋਏ ਸੈੱਲ ਵਿੱਚ ਦਿਖਾਇਆ ਜਾਂਦਾ ਹੈ। ਇਹਨਾਂ ਵਿੱਚ ਵਰਤੇ ਜਾਂਦੇ ਸੰਕੇਤ ਸੈੱਲ ਐਡਰੈਸ, ਨੰਬਰ, ਅਪਰੇਟਰ (ਗਣਿਤ ਦੇ ਨਿਸ਼ਾਨ) ਅਤੇ ਸ਼ਬਦ ਹੁੰਦੇ ਹਨ।
  3. ਐਬਸੋਲਿਊਟ ਰੈਫਰੈਂਸਿੰਗ ਉੱਤੇ ਨੋਟ ਲਿਖੋ।
  4. ਉੱਤਰ:- ਐਬਸੋਲਿਊਟ ਰੈਫਰੈਂਸਿੰਗ ਤੋਂ ਭਾਵ ਹੈ ਫਾਰਮੂਲੇ ਦੀ ਤਬਦੀਲੀ ਨੂੰ ਰੋਕਣਾ। ਇਸ ਵਿੱਚ ਰੋਅ ਅਤੇ ਕਲਾਮ ਦੇ ਲੇਬਲ ਤੋਂ ਪਹਿਲਾਂ ਡਾਲਰ ($) ਦਾ ਨਿਸ਼ਾਨ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਇੱਕ ਸੈੱਲ ਵਿੱਚ ਦਾਖਲ ਕੀਤੇ ਫਾਰਮੂਲੇ ਨੂੰ ਕਿਸੇ ਹੋਰ ਸੈੱਲ ਵਿੱਚ ਕਾਪੀ ਕਰਨ ਨਾਲ ਵੀ ਫਾਰਮੂਲਾ ਨਹੀਂ ਬਦਲਦਾ। ਉਦਾਹਰਣ ਵੱਜੋਂ, ਮੰਨ ਲਵੋ ਅਸੀਂ C1 ਸੈੱਲ ਵਿੱਚ =$A$1+$B$1 ਫਾਰਮੂਲਾ ਦਾਖਲ ਕੀਤਾ ਅਤੇ ਇਸ ਫਾਰਮੂਲੇ ਨੂੰ C2 ਸੈੱਲ ਵਿੱਚ ਕਾਪੀ ਕਰਨ ਉਪਰੰਤ ਵੀ ਇਸ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ।
  5. ਐਕਸੈੱਲ ਵਿੱਚ ਵਰਤੇ ਜਾਣ ਵਾਲੇ ਗਣਿਤਕ ਫੰਕਸ਼ਨਜ਼ ਦੀ ਸੂਚੀ ਬਣਾਓ।
  6. ਉੱਤਰ:- ਐਕਸੈਲ ਵਿੱਚ ਵਰਤੇ ਜਾਣ ਵਾਲੇ ਮੁੱਖ ਗਣਿਤਕ ਫੰਕਸ਼ਨਜ਼ ਹਨ: - ਸਮ (SUM), ਮੋਡ (MOD), ਸਕੇਅਰ ਰੂਟ (SQRT), ਫੈਕਟੋਰੀਅਲ (FACT), ਪਾਵਰ (POWER), ਪ੍ਰੋਡਕਟ (PRODUCT), ਪਾਈ (PI) ਆਦਿ।
  7. ਐਕਸੈੱਲ ਵਿੱਚ ਕਿਹੜੇ-ਕਿਹੜੇ ਸਟੈਟੀਕਲ ਫੰਕਸ਼ਨ ਵਰਤੇ ਜਾਂਦੇ ਹਨ?
  8. ਉੱਤਰ:- ਐਕਸੈਲ ਵਿੱਚ ਵਰਤੇ ਜਾਣ ਵਾਲੇ ਮੁੱਖ ਸਟੈਟੀਕਲ ਫੰਕਸ਼ਨ ਇਸ ਪ੍ਰਕਾਰ ਹਨ; ਮੈਕਸ (MAX), ਮਿਨ (MIN), ਐਵਰੇਜ (AVERAGE), ਕਾਊਂਟ (COUNT) ਆਦਿ।
  9. ਚਾਰਟ ਕੀ ਹੁੰਦੇ ਹਨ?
  10. ਉੱਤਰ:- ਚਾਰਟ ਡਾਟੇ ਨੂੰ ਗ੍ਰਾਫਿਕਸ ਰੂਪ ਵਿੱਚ ਦਿਖਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਚਾਰਟ ਰਾਹੀਂ ਵੱਖ-ਵੱਖ ਕੀਮਤਾਂ ਦੀ ਤੁਲਨਾ ਕਰਨਾ, ਸਬੰਧ ਬਣਾਉਣਾ ਆਦਿ ਬਹੁਤ ਆਸਾਨ ਹੁੰਦਾ ਹੈ। ਇਹ ਸੂਚਨਾ ਦਦਾ ਬਹੁਤ ਹੀ ਸ਼ੁੱਧ ਤਰੀਕੇ ਨਾਲ ਵਿਸ਼ਲੇਸ਼ਣ ਕਰਦੇ ਹਨ।
  11. ਚਾਰਟ ਕਿੰਨੀ ਕਿਸਮ ਦੇ ਹੁੰਦੇ ਹਨ?
  12. ਉੱਤਰ:- ਐਕਸੈਲ ਵਿੱਚ 14 ਕਿਸਮਾਂ ਦੇ ਚਾਰਟ ਬਣਾਏ ਜਾ ਸਕਦੇ ਹਨ। ਇਸ ਦੀਆਂ ਕੁਝ ਮਹੱਤਵਪੂਰਨ ਕਿਸਮਾਂ ਹਨ; ਕਾਲਮਜ਼ ਚਾਰਟ, ਬਾਰ ਚਾਰਟ, ਲਾਈਨ ਚਾਰਟ, ਪਾਈ ਚਾਰਟ, ਸਕੈਟਰ ਚਾਰਟ, ਏਰੀਆ ਚਾਰਟ ਅਤੇ ਸਰਫੇਸ ਚਾਰਟ ਆਦਿ।
  13. ਚਾਰਟ ਦੇ ਵੱਖ-ਵੱਖ ਭਾਗਾਂ ਦੇ ਨਾਮ ਲਿਖੋ।
  14. ਉੱਤਰ:- ਚਾਰਟ ਦੇ ਵੱਖ-ਵੱਖ ਭਾਗਾਂ ਦੇ ਨਾਮ ਹਨ; ਚਾਰਟ ਖੇਤਰ (Chart Area), ਕੈਟਾਗਰੀ ਐਕਸਿਸ (Category Axis), ਵੈਲਯੂ ਐਕਸਿਸ (Value Axis), ਡਾਟਾ ਸੀਰੀਜ਼ (Data Series), ਕੈਟਾਗਰੀ ਨੇਮ (Category Name), ਪਲੋਟ ਖੇਤਰ (Plot Area) ਅਤੇ ਲੇਜੈਂਡ (Legend)।
5) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਸੈੱਲ ਰੈਫਰੈਂਸਿੰਗ ਉੱਤੇ ਇੱਕ ਨੋਟ ਲਿਖੋ।
  2. ਉੱਤਰ:- ਸੈੱਲ ਰੈਫਰੈਂਸਿੰਗ:- ਫਾਰਮੂਲੇ ਵਿੱਕ ਸੈੱਲ ਐਡਰੈਸ ਵਰਤਣ ਦੇ ਤਰੀਕੇ ਨੂੰ ਰੈਫਰੈਂਸਿੰਗ ਕਿਹਾ ਜਾਂਦਾ ਹੈ। ਸੈੱਲ ਰੈਫਰੈਂਸਿੰਗ ਹੇਠ ਲਿਖੇ ਤਿੰਨ ਪ੍ਰਕਾਰ ਦੀ ਹੁੰਦੀ ਹੈ: -
    1. ਰਿਲੇਟਿਵ ਰੈਫਰੈਂਸਿੰਗ
    2. ਐਬਸਲਿਊਟ ਰੈਫਰੈਂਸਿੰਗ
    3. ਮਿਕਸਡ ਰੈਫਰੈਂਸਿੰਗ
  3. ਫੰਕਸ਼ਨ ਕੀ ਹੁੰਦੇ ਹਨ? ਇਨ੍ਹਾਂ ਨੂੰ ਵਰਤਣ ਸਮੇਂ ਕਿਹੜੇ ਨਿਯਮ ਵਰਤੇ ਜਾਂਦੇ ਹਨ?
  4. ਉੱਤਰ:- ਫੰਕਸ਼ਨ:- ਇਹ ਪਹਿਲਾਂ ਤੋਂ ਪ੍ਰਭਾਸ਼ਿਤ ਫਾਰਮੂਲੇ ਹੁੰਦੇ ਹਨ। ਇਹਨਾਂ ਦੀ ਵਰਤੋਂ ਗਣਨਾਵਾਂ ਕਰਵਾਉਣ ਲਈ ਕੀਤੀ ਜਾਂਦੀ ਹੈ। ਇਹ ਸਾਡੇ ਤੋਂ ਕੀਮਤਾਂ ਲੈਂਦੇ ਹਨ, ਜਿਨ੍ਹਾਂ ਨੂੰ ਆਰਗੂਮੈਂਟ ਕਿਹਾ ਜਾਂਦਾ ਹੈ। ਇਹ ਕੀਮਤਾਂ ਦੇ ਬਦਲੇ ਸਾਨੂੰ ਨਤੀਜਾ ਦਿੰਦੇ ਹਨ।
    ਫੰਕਸ਼ਨ ਦਾਖ਼ਲ ਕਰਨ ਦੇ ਨਿਯਮ: -
    1. ਫੰਕਸ਼ਨ = ਜਾਂ @ ਚਿੰਨ੍ਹ ਤੋਂ ਸ਼ੁਰੂ ਹੁੰਦਾ ਹੈ।
    2. ਫੰਕਸ਼ਨ ਦਾ ਸਹੀ ਨਾਮ ਲਿਖੋ, ਜਿਵੇਂ SUM, SQRT ਆਦਿ।
    3. ਫੰਕਸ਼ਨ ਦੇ ਨਾਮ ਤੋਂ ਬਾਅਦ ਬ੍ਰੈਕਟ ਸ਼ੁਰੂ ਕੀਤੀ ਜਾਂਦੀ ਹੈ।
    4. ਬਰੈਕਟਾਂ ਵਿੱਚ ਜ਼ਰੂਰਤ ਮੁਤਾਬਕ ਆਰਗੂਮੈਂਟ ਲਿਖੇ ਜਾਂਦੇ ਹਨ।
  5. ਸਟੈਟੀਕਲ ਫੰਕਸ਼ਨ ਕੀ ਹੁੰਦੇ ਹਨ? ਕੁਝ ਸਟੈਟੀਕਲ ਫੰਕਸਨਜ਼ ਦੇ ਨਾਮ, ਉਨ੍ਹਾਂ ਨੂੰ ਵਰਤਣ ਦਾ ਤਰੀਕਾ ਅਤੇ ਕੰਮ ਦੱਸੋ।
  6. ਉੱਤਰ:- ਸਟੈਟੀਕਲ ਗਣਨਾਵਾਂ ਕਰਨ ਲਈ ਵਰਤੇ ਜਾਂਦੇ ਪਹਿਲਾਂ ਤੋਂ ਪ੍ਰਭਾਸ਼ਿਤ ਫਾਰਮੂਲਿਆਂ ਨੂੰ ਸਟੈਟੀਕਲ ਫੰਕਸ਼ਨ ਕਿਹਾ ਜਾਂਦਾ ਹੈ। ਹੇਠਾਂ ਕੁਝ ਸਟੈਟੀਕਲ ਫੰਕਸ਼ਨ, ਉਨ੍ਹਾਂ ਨੂੰ ਵਰਤਣ ਦਾ ਤਰੀਕਾ ਅਤੇ ਕੰਮ ਦਿੱਤੇ ਗਏ ਹਨ: -
    ਫੰਕਸ਼ਨ ਦਾ ਨਾਮਵਰਤੋਂ ਦਾ ਤਰੀਕਾਕੰਮ
    ਮੈਕਸ (MAX) = MAX(ਨੰਬਰ 1, ਨੰਬਰ 2,...)ਸੂਚੀ ਵਿੱਚੋਂ ਸਭ ਤੋਂ ਵੱਡੀ ਕੀਮਤ ਦੱਸਣ ਲਈ।
    ਮਿਨ (MIN)=MIN(ਨੰਬਰ 1, ਨੰਬਰ 2,...)ਸੂਚੀ ਵਿੱਚੋਂ ਸਭ ਤੋਂ ਛੋਟੀ ਕੀਮਤ ਦੱਸਣ ਲਈ
    ਐਵਰੇਜ (AVERAGE)=AVERAGE(ਨੰਬਰ 1, ਨੰਬਰ 2,...)ਨੰਬਰਾਂ ਦੀ ਔਸਤ ਪਤਾ ਕਰਨ ਲਈ
    ਕਾਊਂਟ (COUNT)=COUNT(ਨੰਬਰ 1, ਨੰਬਰ 2,...)ਨੰਬਰਾਂ ਦੀ ਗਿਣਤੀ ਪਤਾ ਕਰਨ ਲਈ
  7. ਚਾਰਟ ਬਣਾਉਣ ਦੇ ਤਰੀਕੇ ਦਾ ਸੰਖੇਪ ਵਰਣਨ ਕਰੋ।
  8. ਉੱਤਰ:- ਚਾਰਟ ਬਣਾਉਣ ਲਈ ਹੇਠਾਂ ਲਿਖੇ ਸਟੈੱਪ ਵਰਤੇ ਜਾਂਦੇ ਹਨ: -
    1. ਇੱਕ ਨਵੀਂ ਵਰਕਸ਼ੀਟ ਬਣਾਓ ਅਤੇ ਲੋੜ ਅਨੁਸਾਰ ਡਾਟਾ ਐਂਟਰ ਕਰੋ।
    2. ਚਾਰਟ ਲਈ ਵਰਤੇ ਜਾਣ ਵਾਲੇ ਡਾਟੇ ਦੀ ਰੇਂਜ ਸਿਲੈਕਟ ਕਰੋ।
    3. ਸਟੈਂਡਰਡ ਟੂਲਬਾਰ ਤੋਂ ਚਾਰਟ ਵਿਜ਼ਾਰਡ ਬਟਨ ਉੱਤੇ ਕਲਿੱਕ ਕਰੋ।
    4. Chart Type ਬਾਕਸ ਵਿੱਚੋਂ ਚਾਰਟ ਦੀ ਕਿਸਮ ਸਿਲੈਕਟ ਕਰੋ।
    5. Chart Sub-type ਬਾਕਸ ਵਿੱਚੋਂ ਚਾਰਟ ਦੀ ਉਪ ਕਿਸਮ (Sub-type) ਸਿਲੈਕਟ ਕਰੋ।
    6. Next ਬਟਨ ਉੱਤੇ ਕਲਿੱਕ ਕਰੋ।
    7. ਚਾਰਟ ਵਿਜ਼ਾਰਡ ਦਾ ਅਗਲਾ ਡਾਟਾ ਸੋਰਸ ਡਾਇਲਾਗ ਬਾਕਸ ਖੁਲ੍ਹੇਗਾ। ਇਸ ਵਿੱਚ ਡਾਟਾ ਦੀ ਰੇਂਜ ਨਜ਼ਰ ਆਉਂਦੀ ਹੈ। ਤੁਸੀਂ ਰੇਂਜ ਬਦਲ ਵੀ ਸਕਦੇ ਹੋ।
    8. Columns ਆਪਸ਼ਨ ਬਟਨ ਉੱਤੇ ਕਲਿੱਕ ਕਰੋ। Next ਬਟਨ ਉੱਤੇ ਕਲਿੱਕ ਕਰੋ।
    9. ਅਗਲਾ ਚਾਰਟ ਆਪਸ਼ਨ ਨਾਮਕ ਡਾਇਲਾਗ ਬਾਕਸ ਖੁਲ੍ਹੇਗਾ।
    10. Titles ਟੈਬ ਉੱਤੇ ਕਲਿੱਕ ਕਰੋ। Chart Title ਵਾਲੇ ਖਾਨੇ ਵਿੱਚ Result ਟਾਈਪ ਕਰੋ। ਇਸੇ ਤਰ੍ਹਾਂ Marks ਅਤੇ Names X ਐਕਸਿਜ਼ ਅਤੇ Y ਐਕਸਿਜ਼ ਵਾਲੇ ਖਾਨਿਆਂ ਵਿੱਚ ਭਰੋ।
    11. Next ਬਟਨ ਉੱਤੇ ਕਲਿੱਕ ਕਰੋ।
    12. ਨਵਾਂ ਚਾਰਟ ਲੋਕੇਸ਼ਨ ਨਾਮ ਡਾਇਲਾਗ ਬਾਕਸ ਖੁੱਲ੍ਹੇਗਾ।
    13. As Object in ਨਾਮਕ ਆਪਸ਼ਨ ਬਟਨ ਉੱਤੇ ਕਲਿੱਕ ਕਰੋ ਅਤੇ Finish ਬਟਨ ਉੱਤੇ ਕਲਿੱਕ ਕਰ ਦੇਵੋ।
    14. ਵਿਜ਼ਰਡ ਬੰਦ ਹੋ ਜਾਵੇਗਾ ਅਤੇ ਚਾਰਟ ਵਰਕਸ਼ੀਟ ਵਿੱਚ ਦਿਖਾਈ ਦੇਵੇਗਾ।
  9. ਫਾਰਮੂਲਾ ਅਤੇ ਫੰਕਸ਼ਨ ਵਿੱਚ ਅੰਤਰ ਸਪਸ਼ਟ ਕਰੋ।
  10. ਉੱਤਰ:- ਫਾਰਮੂਲਾ:- ਇਹ ਕੁਝ ਕੀਮਤਾਂ, ਫੰਕਸਨ ਅਤੇ ਚਿਨ੍ਹਾਂ ਤੋਂ ਮਿਲ ਕੇ ਬਣਦੇ ਹਨ। ਇਹਨਾਂ ਦੀ ਵਰਤੋਂ ਗਣਨਾਵਾਂ ਕਰਵਾਉਣ ਲਈ ਕੀਤੀ ਜਾਂਦੀ ਹੈ। ਉਦਾਹਰਣ ਲਈ, =A1+A2+A3 ਇੱਕ ਫਾਰਮੂਲਾ ਹੈ ਜੋ ਸੈੱਲ A1, A2 ਅਤੇ A3 ਸੈੱਲਾਂ ਦਾ ਜੋੜ ਪਤਾ ਕਰੇਗਾ।
    ਫੰਕਸ਼ਨ:- ਇਹ ਪਹਿਲਾਂ ਤੋਂ ਪ੍ਰਭਾਸ਼ਿਤ ਫਾਰਮੂਲੇ ਹੁੰਦੇ ਹਨ। ਇਹਨਾਂ ਦੀ ਵਰਤੋਂ ਗਣਨਾਵਾਂ ਕਰਵਾਉਣ ਲਈ ਕੀਤੀ ਜਾਂਦੀ ਹੈ। ਇਹ ਸਾਡੇ ਤੋਂ ਕੀਮਤਾਂ ਲੈਂਦੇ ਹਨ, ਜਿਨ੍ਹਾਂ ਨੂੰ ਆਰਗੂਮੈਂਟ ਕਿਹਾ ਜਾਂਦਾ ਹੈ। ਇਹ ਕੀਮਤਾਂ ਦੇ ਬਦਲੇ ਸਾਨੂੰ ਨਤੀਜਾ ਦਿੰਦੇ ਹਨ। ਉਦਾਹਰਣ ਲਈ, =suum(A1:A3) ਇੱਕ ਫੰਕਸ਼ਨ ਹੈ ਜੋ ਸੈੱਲ A1, A2 ਅਤੇ A3 ਸੈੱਲਾਂ ਦਾ ਜੋੜ ਪਤਾ ਕਰੇਗਾ।
SmartStudies.in © 2012-2023